ਟੌਪ ਸਲਾਈਡਰ ਲੋਡ ਹੋ ਰਿਹਾ ਹੈ...

ਬਿਲਡਰ ਤੋਂ 10 ਕਰੋੜ ਦੀ ਰੰਗਦਾਰੀ ਮੰਗਣ ਵਾਲੇ ਗ੍ਰਿਫ਼ਤਾਰ, ਹਥਿਆਰ ਵੀ ਮਿਲੇ

Author Photo
Tasvire Riyasat ਤਸਵੀਰੇ-ਰਿਆਸਤ





ਚੰਡੀਗੜ੍ਹ ਵਿੱਚ ਇੱਕ ਬਿਲਡਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ 10 ਕਰੋੜ ਰੁਪਏ ਦੀ ਰੰਗਦਾਰੀ ਮੰਗਣ ਦੇ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਇੱਕ ਦੇਸੀ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਹਨ।


ਕੀ ਸੀ ਮਾਮਲਾ ?


ਸੈਕਟਰ-19 ਥਾਣੇ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਇੱਕ ਬਿਲਡਰ ਨੂੰ ਫੋਨ ਕਾਲਾਂ ਰਾਹੀਂ ਗਾਲ੍ਹਾਂ ਕੱਢ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਵੱਲੋਂ ਬਿਲਡਰ 'ਤੇ ਗੋਲੀ ਚਲਾਉਣ ਦੀ ਸਾਜ਼ਿਸ਼ ਵੀ ਰਚੀ ਗਈ ਸੀ।



ਮੁਲਜ਼ਮਾਂ ਦੀ ਪਛਾਣ


ਤਕਨੀਕੀ ਜਾਂਚ ਅਤੇ ਮੋਬਾਈਲ ਰਿਕਾਰਡ ਦੇ ਆਧਾਰ 'ਤੇ ਪੁਲਿਸ ਨੇ 19 ਅਕਤੂਬਰ ਨੂੰ ਸੈਕਟਰ-18 ਸਥਿਤ ਹਾਕੀ ਸਟੇਡੀਅਮ ਨੇੜਿਓਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ


ਅਰਨਦੀਪ ਸਿੰਘ (ਉਮਰ 30 ਸਾਲ) - ਗਲਤ ਤਰੀਕੇ ਨਾਲ ਸਿਮ ਕਾਰਡ ਤਿਆਰ ਕਰਵਾ ਕੇ ਸਾਥੀਆਂ ਨੂੰ ਦੇਣ ਦਾ ਦੋਸ਼।


ਬੰਟੀ ਉਰਫ਼ ਬੰਟੀ ਅਟਵਾਲ ਉਰਫ਼ ਸਨੀ (ਉਮਰ 20 ਸਾਲ) - ਗੈਂਗਸਟਰਾਂ ਨਾਲ ਸੰਪਰਕ ਅਤੇ ਸਨੈਪਚੈਟ ਜ਼ਰੀਏ ਗੱਲਬਾਤ ਕਰਨ ਦੇ ਤੱਥ ਸਾਹਮਣੇ ਆਏ ਹਨ। (ਦੋਵੇਂ ਮੁਲਜ਼ਮ ਪਿੰਡ ਚੌਧਰੀਵਾਲਾ, ਨੌਸ਼ਹਿਰਾ ਪੰਨੂਆਂ, ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ।)