ਟੌਪ ਸਲਾਈਡਰ ਲੋਡ ਹੋ ਰਿਹਾ ਹੈ...

ਪਰਵਿੰਦਰ ਸਿੰਘ ਝੋਟਾ ਕਤਲ ਕਾਂਡ: 11 ਦਿਨਾਂ ਬਾਅਦ ਵੀ ਨਹੀਂ ਹੋਇਆ ਪੋਸਟਮਾਰਟਮ, ਪਰਿਵਾਰ ਨੇ ਮੁੱਖ ਮੰਤਰੀ ਅਤੇ DGP ਦੇ ਅਸਤੀਫ਼ੇ ਦੀ ਕੀਤੀ ਮੰਗ

Author Photo
Tasvire Riyasat ਤਸਵੀਰੇ-ਰਿਆਸਤ



ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ 11 ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਨਾ ਤਾਂ ਪੋਸਟਮਾਰਟਮ ਹੋਇਆ ਹੈ ਅਤੇ ਨਾ ਹੀ ਸਸਕਾਰ। ਮਾਨਸਾ ਇਨਸਾਫ਼ ਮੋਰਚਾ ਅਤੇ ਪਰਿਵਾਰ ਨੇ ਪ੍ਰਸਾਸ਼ਨ ਨਾਲ ਮੀਟਿੰਗਾਂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਅਤੇ ਡੀਜੀਪੀ ਅਸਤੀਫ਼ਾ ਨਹੀਂ ਦਿੰਦੇ, ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ । ਮੀਟਿੰਗ ਵਿੱਚ ਜੇ ਕੋਈ ਮੰਤਰੀ ਜਾਂ ਉਹ ਅਧਿਕਾਰੀ ਸ਼ਾਮਿਲ ਨਹੀਂ ਹੁੰਦੇ ਜੋ ਸੀਐਮ ਦਾ ਅਸਤੀਫ਼ਾ ਲੈ ਸਕਣ ਉਦੋਂ ਤੱਕ ਗੱਲਬਾਤ ਨਹੀਂ ਕਰਾਂਗੇ

 


ਪ੍ਰਸ਼ਾਸਨਿਕ ਕਾਰਗੁਜ਼ਾਰੀ 'ਤੇ ਸਵਾਲ ਅਤੇ ਝੂਠ ਬੋਲਣ ਦੇ ਦੋਸ਼

 

ਪਰਿਵਾਰ ਅਤੇ ਮੋਰਚੇ ਨੇ ਪ੍ਰਸ਼ਾਸਨ 'ਤੇ ਗੁੰਮਰਾਹ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਮਾਮਲੇ ਮੁਤਾਬਕ 21 ਅਕਤੂਬਰ ਨੂੰ ਮੀਟਿੰਗ ਵਿੱਚ ਪ੍ਰਸ਼ਾਸਨ ਨੇ ਡੀਐਸਪੀ ਨੂੰ ਸਸਪੈਂਡ ਕਰਨ ਦਾ ਦਾਅਵਾ ਕੀਤਾ ਸੀ, ਪਰ ਜਿਹੜਾ ਪੱਤਰ ਅੱਜ ਜਾਰੀ ਕੀਤਾ ਗਿਆ, ਉਸ 'ਤੇ 23 ਅਕਤੂਬਰ ਦੀ ਤਰੀਕ ਦਰਜ ਹੈ। ਇਸ ਗੱਲ ਨੂੰ ਲੈ ਕੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਜਸ਼ੈਲੀ 'ਤੇ ਵੱਡੇ ਸਵਾਲ ਖੜ੍ਹੇ ਹੋ ਗਏ ਹਨ।

 

ਮਾਨਸਾ ਇਨਸਾਫ਼ ਮੋਰਚੇ ਦੇ ਵੱਡੇ ਐਲਾਨ

ਤਿੰਨ ਮੈਂਬਰੀ ਅਫ਼ਸਰਾਂ ਦੀ ਕਮੇਟੀ ਨਾਲ ਕੋਈ ਮੀਟਿੰਗ ਨਹੀਂ ਕੀਤੀ ਜਾਵੇਗੀ।

ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਬਿਨਾਂ ਮਸਲੇ ਦਾ ਕੋਈ ਹੱਲ ਨਹੀਂ ਨਿਕਲੇਗਾ।

25 ਅਕਤੂਬਰ ਨੂੰ 'ਝਾੜੂ' ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਸੀਐਮ ਅਤੇ ਡੀਜੀਪੀ ਦੇ ਅਸਤੀਫ਼ੇ ਤੋਂ ਬਾਅਦ ਹੀ ਪੋਸਟਮਾਰਟਮ ਬਾਰੇ ਗੱਲ ਹੋਵੇਗੀ।

 


ਰਿਪੋਰਟਾਂ ਮੁਤਾਬਕ, ਇੱਕ ਪਾਸੇ ਸਰਕਾਰ ਮਸਲਾ ਹੱਲ ਕਰਨ ਦਾ ਦਾਅਵਾ ਕਰ ਰਹੀ ਹੈ, ਪਰ ਦੂਜੇ ਪਾਸੇ ਪ੍ਰਸ਼ਾਸਨਿਕ ਫ਼ੈਸਲਿਆਂ ਵਿੱਚ ਸਾਹਮਣੇ ਆ ਰਹੇ ਤੱਥਾਂ ਨੇ ਪੰਜਾਬੀਆਂ ਵਿੱਚ ਸਰਕਾਰ ਪ੍ਰਤੀ ਰੋਹ ਹੋਰ ਵਧਾ ਦਿੱਤਾ ਹੈ।