ਟੌਪ ਸਲਾਈਡਰ ਲੋਡ ਹੋ ਰਿਹਾ ਹੈ...

ਝੋਟੇ ਦੀ ਮ੍ਰਿਤਕ ਦੇਹ ਨੂੰ ਹੋ ਗਿਆ ਹੰਗਾਮਾ, ਪਰਿਵਾਰ ਨੇ ਕਰ ਦਿੱਤਾ ਐਲਾਨ

Author Photo
Tasvire Riyasat ਤਸਵੀਰੇ-ਰਿਆਸਤ

ਮਾਨਸਾ ਸਿਵਲ ਹਸਪਤਾਲ ਦੀ ਮੋਰਚਰੀ ਦੇ ਬਾਹਰ ਮਾਹੌਲ ਤਣਾਅਪੂਰਨ ਬਣ ਗਿਆ । ਉੱਥੇ ਨਿਹੰਗ ਸਿੰਘਾਂ ਵੱਲੋਂ ਝੋਟਾ ਦੀ ਮ੍ਰਿਤਕ ਦੇਹ ਨੂੰ ਲਿਜਾਣ ਦਾ ਵਿਰੋਧ ਕੀਤਾ ਗਿਆ । ਇਸ ਮੌਕੇ ਤੇ ਨਿਹੰਗ ਸਿੰਘਾਂ ਵੱਲੋਂ ਕਿਹਾ ਗਿਆ ਕਿ ਪੋਸਟਮਾਰਟਮ ਲਈ ਪਰਿਵਾਰ ਹਾਲੇ ਸਹਿਮਤ ਨਹੀਂ ਹੋਇਆ । ਨਾਲ ਹੀ ਨਿਹੰਗ ਸਿੰਘਾਂ ਨੇ ਇਹ ਵੀ ਐਲਾਨ ਕੀਤਾ ਕਿ ਧੱਕੇ ਨਾਲ ਅਸੀਂ ਮ੍ਰਿਤਕ ਦੇਹ ਨੂੰ ਨਹੀਂ ਚੁੱਕਣ ਦੇਵਾਂਗੇ। ਜੇਕਰ ਪਰਿਵਾਰ ਸਹਿਮਤ ਹੋਇਆ ਤਾਂ ਹੀ ਮ੍ਰਿਤਕ ਦੇਹ ਦੇਵਾਂਗੇ ।


ਉਧਰ ਦੂਜੇ ਪਾਸੇ ਮੋਰਚਰੀ ਦੇ ਬਾਹਰ ਵੱਡੀ ਗਿਣਤੀ ਚ ਪੁਲਿਸ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ । 


ਇਸ ਮਾਮਲੇ ਨੂੰ ਲੈਕੇ ਹੁਣ ਸੀਬੀਆਈ ਜਾਂਚ ਸ਼ੁਰੂ ਹੋ ਗਈ ਹੈ । ਦੇਰ ਰਾਤ 12 ਵਜੇ ਸੀਬੀਆਈ ਦੀ ਟੀਮ ਮਾਨਸਾ ਪਹੁੰਚੀ ਜਿੱਥੇ ਉਨ੍ਹਾਂ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤੇ ਫਿਰ ਥਾਣੇ ਚ ਵੀ ਪੁੱਛ ਪੜਤਾਲ ਕੀਤੀ