ਟੌਪ ਸਲਾਈਡਰ ਲੋਡ ਹੋ ਰਿਹਾ ਹੈ...

ਪੰਜਾਬ ਕਾਂਗਰਸ ਵਿਧਾਨਸਭਾ ‘ਚ ਸੀਐਮ ਨੂੰ ਦੇਵੇਗੀ ‘ਲਾਹਨਤ ਪੱਤਰ’

Author Photo
Hakam Ahmedgarhia ਤਸਵੀਰੇ-ਰਿਆਸਤ




 

ਪੰਜਾਬ ਵਿਧਾਨਸਭਾ ਸੈਸ਼ਨ ਹੰਗਾਮਾ ਭਰਪੂਰ ਚੱਲ ਰਿਹਾ ਹੈ । ਪਹਿਲੇ ਦਿਨ ਹੰਗਾਮਾ ਹੋਇਆ ਤੇ ਦੂਜੇ ਦਿਨ ਵੀ ਪੂਰੇ ਹੰਗਾਮੇ ਦੇ ਆਸਾਰ ਹਨ । ਕਾਂਗਰਸ ਨੇ ਇਸ ਮੌਕੇ ਤੇ ਐਲਾਨ ਕੀਤਾ ਕਿ ਉਹ ਲਾਹਨਤ ਪੱਤਰ ਲੈ ਕੇ ਆ ਰਹੀ ਹੈ । ਜੋ ਪੰਜਾਬ ਚ ਨਸ਼ੇ, ਮਾਈਨਿੰਗ, ਬੇਅਦਬੀਆਂ ਤੇ ਹੋਰ ਮੁੱਦਿਆਂ ਨੂੰ ਲੈਕੇ ਲਾਹਨਤਾਂ ਪਾ ਰਹੇ ਨੇ । ਕਾਂਗਰਸ ਨੇ ਇਹ ਵੀ ਐਲਾਨ ਕੀਤਾ ਕਿ ਇਹ ਪੱਤਰ ਸੈਸ਼ਨ ਦੌਰਾਨ ਸਿੱਧਾ ਮੁੱਖ ਮੰਤਰੀ ਨੂੰ ਦਿੱਤਾ ਜਾਵੇਗਾ। ਜੇ ਮੁੱਖ ਮੰਤਰੀ ਸੈਸ਼ਨ ਵਿੱਚ ਨਹੀਂ ਆਉਂਦੇ ਤਾਂ ਇਹ ਪੱਤਰ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਜਾਵੇਗਾ

 




 

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਮੁੱਖ ਮੰਤਰੀ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੰਦੇ, ਤਦ ਤੱਕ ਕਾਂਗਰਸ ਪਾਰਟੀ ਅਤੇ ਸਮੁੱਚੀ ਜਥੇਬੰਦੀ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ। ਕਾਂਗਰਸ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਹਰ ਮੋਰਚੇ 'ਤੇ ਫ਼ੇਲ੍ਹ ਸਾਬਤ ਹੋਈ ਹੈ, ਜਿਸ ਕਾਰਨ ਇਹ ਸਖ਼ਤ ਕਦਮ ਚੁੱਕਿਆ ਜਾ ਰਿਹਾ ਹੈ।

  ਨਿਊਜ਼ ਡੈਸਕ, ਤਸਵੀਰੇ ਰਿਆਸਤ